
Journal of Advances in Developmental Research
E-ISSN: 0976-4844
•
Impact Factor: 9.71
A Widely Indexed Open Access Peer Reviewed Multidisciplinary Bi-monthly Scholarly International Journal
Plagiarism is checked by the leading plagiarism checker
Call for Paper
Volume 16 Issue 2
2025
Indexing Partners



















ਸੰਤ ਰਾਮ ਉਦਾਸੀ ਦੀਆਂ ਚਿੱਠੀਆਂ: ਜਾਤ, ਜਮਾਤ ਅਤੇ ਸੰਘਰਸ਼
Author(s) | ਜਗਤਾਰ ਸਿੰਘ |
---|---|
Country | India |
Abstract | ਸੰਤ ਰਾਮ ਉਦਾਸੀ ਇੱਕ ਕਵੀ, ਲੇਖਕ, ਲੋਕ ਗਾਇਕ ਅਤੇ ਇਨਕਲਾਬੀ ਕਾਰਕੁੰਨ ਸੀ, ਜਿਨ੍ਹਾਂ ਦਾ ਜਨਮ 20 ਅਪ੍ਰੈਲ 1939 ਈ. ਨੂੰ ਇੱਕ ਦਲਿਤ ਪਰਿਵਾਰ ਵਿਚ ਹੋਇਆ। ਇਸ ਲਈ ਉਨ੍ਹਾਂ ਨੇ ਜਮਾਤੀ ਚੇਤਨਾ ਅਨੁਭਵ ਦੀ ਕੁਠਾਲੀ ਵਿਚ ਤੱਪ ਕੇ ਪ੍ਰਾਪਤ ਕੀਤੀ। ਇੱਕ ਪਾਸੇ ਉਨ੍ਹਾਂ ਜਮਾਤੀ ਲੁੱਟ ਅਤੇ ਦਾਬੇ ਨੂੰ ਪਿੰਡੇ ’ਤੇ ਹੰਢਾਇਆ, ਦੂਜੇ ਪਾਸੇ ਉਸ ਨੂੰ ਜਾਤੀ ਵਿਤਕਰੇ ਅਤੇ ਛੂਆ-ਛੂਤ ਦਾ ਸ਼ਿਕਾਰ ਹੋਣਾ ਪਿਆ। ਉਸ ਨੂੰ ਜਾਤੀ ਹੀਣਤਾ ਕਾਰਨ ਥਾਂ-ਥਾਂ ਜ਼ਲੀਲ ਹੋਣਾ ਪੈਂਦਾ ਸੀ। ਉਸ ਨੂੰ ਗ੍ਰਿਫ਼ਤਾਰ ਕਰਨ ਆਉਂਦੀ ਪੁਲਿਸ ਦੇ ਸ਼ਬਦਾਂ ਨੂੰ ਇਸ ਸੰਦਰਭ ਵਿਚ ਵਿਚਾਰਿਆ ਜਾ ਸਕਦਾ ਹੈ ਕਿ “ਸਾਲੇ ਚੂਹੜੇ ਇਨਕਲਾਬ ਕਰਨ ਲੱਗੇ ਐ।” ਸੰਤ ਰਾਮ ਉਦਾਸੀ ਨਾਲ ਜਾਤੀ ਵਿਤਕਰਾ ਜ਼ਿਆਦਾ ਹੋਣ ਦਾ ਇੱਕ ਕਾਰਨ ਸੰਬੰਧਿਤ ਜਾਤੀ ਦਾ ਕਈ ਹੋਰ ਦਲਿਤ ਜਾਤੀਆਂ ਤੋਂ ਵੀ ਸਮਾਜਿਕ ਪੱਖੋਂ ਹੀਣੇ ਹੋਣਾ ਸੀ। ਇਸ ਵਿਤਕਰੇ ਨੂੰ ਸਮਝਣ ਲਈ ਮਨੂੰ ਸਮ੍ਰਿਤੀ ਦੇ 51-54 ਨੰ. ਸਲੋਕਾਂ ਨੂੰ ਘੋਖਿਆ ਜਾ ਸਕਦਾ ਹੈ। ਆਰੀਆ ਲੋਕਾਂ ਨੇ ਇਹਨਾਂ ਨੂੰ ਗ਼ੁਲਾਮ ਬਣਾ ਕੇ ਅਸੁਰ, ਦੈਂਤ, ਚੂੜ੍ਹੇ ਅਤੇ ਚੰਡਾਲ ਕਿਹਾ ਸੀ। ਬਤੌਰ ਏ ਮਿਸਾਲ “ਇਨ੍ਹਾਂ ਦੇ ਨਖਿੱਧ ਭਾਂਡੇ ਹੋਣ, ਕੁੱਤੇ ਗਧੇ ਇਨ੍ਹਾਂ ਦੀ ਧੰਨ ਸੰਪਤੀ ਹੋਣ, ਮਰੇ ਹੋਏ ਲੋਕਾਂ ਦੇ ਵਸਤਰ ਜਾਂ ਫਟੇ ਪੁਰਾਣੇ ਚੀਥੜੇ ਇਨ੍ਹਾਂ ਨੂੰ ਹੰਢਾਉਣ ਲਈ ਦਿੱਤੇ ਜਾਣ, ਟੁੱਟੇ ਫੁੱਟੇ ਭਾਂਡੇ ਰੋਟੀ ਪਕਾਉਣ ਵਾਸਤੇ ਹੋਣ, ਲੋਹੇ ਦੇ ਕੜੇ, ਛੱਲੇ ਆਦਿ ਇਹਨਾਂ ਦੇ ਗਹਿਣੇ ਹੋਣ। ਜਦੋਂ ਕੋਈ ਧਰਮ ਸਬੰਧੀ ਅਨੁਸ਼ਠਾਨ ਜਾਂ ਯੋਗ ਕਰਮ ਹੁੰਦਾ ਹੋਵੇ ਤਾਂ ਇਨ੍ਹਾਂ ਲੋਕਾਂ ਨੂੰ ਦਰਸ਼ਨ ਕਰਨ ਦੀ ਮਨਾਈ ਹੈ। ਇਨ੍ਹਾਂ ਦੇ ਵਿਆਹ ਅਤੇ ਹੋਰ ਲੈਣ ਦੇਣ ਦੇ ਵਿਹਾਰ ਵੀ ਇਨ੍ਹਾਂ ਦੀ ਆਪਣੀ ਜਾਤ ਤੱਕ ਹੀ ਸੀਮਤ ਹੋਣੇ ਚਾਹੀਦੇ ਹਨ। ਜੇ ਇਨ੍ਹਾਂ ਨੂੰ ਦਾਨ ਦੇਣਾ ਹੋਵੇ ਤਾਂ ਆਪਣੇ ਹੱਥੀ ਨਹੀਂ ਸਗੋਂ ਕਿਸੇ ਹੋਰ ਭਾਂਡੇ ਰੱਖ ਕੇ, ਕਿਸੇ ਨੌਕਰ ਦੇ ਹੱਥੀ ਦੇਣਾ ਚਾਹੀਦਾ ਹੈ। ਇਨ੍ਹਾਂ ਚੰਡਾਲਾਂ ਤੇ ਸੈਂਸੀਆਂ ਨੂੰ ਪਿੰਡਾਂ ਵਿਚ ਫਿਰਨ ਦੀ ਆਗਿਆ ਨਹੀਂ ਹੈ।” ਭਾਰਤ ਦੇ ਧਾਰਮਿਕ ਗ੍ਰੰਥਾਂ ਦੁਆਰਾ ਵਾਜਿਬ ਠਹਿਰਾਈ ਗਈ ਵਿਤਕਰੇਪੂਰਣ ਸਮਾਜਿਕ ਸਥਿਤੀ ਚੋਂ ਨਿਕਲਣ ਲਈ ਉਹ ਪਹਿਲਾਂ ਪਰਿਵਾਰ ਦੇ ਧਾਰਮਿਕ ਪ੍ਰਭਾਵ ਕਾਰਨ ਨਾਮਧਾਰੀਆਂ ਦੀ ਸ਼ਰਨ ਵਿਚ ਜਾਂਦਾ ਹੈ ਪਰ ਜਦੋਂ ਇੱਥੋਂ ਵੀ ਜਾਤੀ ਤੇ ਜਮਾਤੀ ਵਿਤਕਰੇ ਤੋਂ ਨਜਾਤ ਨਹੀਂ ਮਿਲਦੀ ਤਾਂ ਉਹ ਰੁਮਾਂਸਵਾਦੀ ਆਦਰਸ਼ਕ ਧਾਰਮਿਕ ਲੀਹ ਨੂੰ ਤਿਆਗਕੇ ਸੀ.ਪੀ.ਆਈ. ਪਾਰਟੀ ਨੂੰ ਅਪਣਾ ਲੈਂਦਾ ਹੈ। ਫਿਰ ਜਦੋਂ ਸੀ.ਪੀ.ਆਈ. ਵਿੱਚ ਵੀ ਉਸ ਨੂੰ ਸਮਾਜਿਕ ਸੱਭਿਆਚਾਰਿਕ ਤੇ ਜਾਤੀ-ਜਮਾਤੀ ਵਿਤਕਰੇ ਨੂੰ ਖ਼ਤਮ ਕਰਨ ਲਈ ਕੋਈ ਹੱਲ ਨਹੀਂ ਮਿਲਦਾ ਤਾਂ ਉਹ ਸੀ.ਪੀ.ਆਈ. (ਐਮ) ਪਾਰਟੀ ਨੂੰ ਸਮਰਪਿਤ ਹੋ ਜਾਂਦਾ ਹੈ। ਸੀ.ਪੀ.ਆਈ. (ਐਮ.) ਦੀ ਕੇਰਲਾ ਅਤੇ ਆਂਧਰਾ ਵਿਚ ਸਰਕਾਰ ਆਉਣ ’ਤੇ ਪਾਰਟੀ ਸੋਧਵਾਦੀ ਤੇ ਮੌਕਾਪ੍ਰਸਤ ਰੁਝਾਨਾਂ ਦੀ ਸ਼ਿਕਾਰ ਹੋ ਜਾਂਦੀ ਹੈ। ਇਸ ਕਾਰਨ ਸੰਤ ਰਾਮ ਉਦਾਸੀ ਸੀ.ਪੀ.ਆਈ (ਐਮ.) ਨੂੰ ਛੱਡਕੇ ਚਾਰੂ ਗਰੁੱਪ ਦੁਆਰਾ ਸ਼ੁਰੂ ਕੀਤੇ ਨਕਸਲਬਾੜੀ ਸੰਘਰਸ਼ ਤੇ ਹਿੰਦ ਤਾਲਮੇਲ ਕਮੇਟੀ ਦਾ ਮੈਂਬਰ ਬਣ ਜਾਂਦਾ ਹੈ। ਉਹ ਬਾਅਦ ਵਿਚ ਪਾਰਟੀ ਨਿਰਦੇਸ਼ਾਂ ਅਨੁਸਾਰ ਕਾਰਜ ਕਰਦਾ ਹੋਇਆ, ਪੰਜਾਬ ਵਿਚ ਸੀ.ਓ.ਸੀ. (ਐਮ. ਐਲ) ਦੇ ਗਰੁੱਪ ਦਾ ਹਿੱਸਾ ਬਣ ਜਾਂਦਾ ਹੈ। ਉਹ ਸੀ.ਓ.ਸੀ. (ਐਮ. ਐਲ) ਵਿਚ ਕਾਰਜ ਕਰਦੇ ਹੋਏ ਮਾਰਕਸ, ਲੈਨਿਨ ਅਤੇ ਮਾਓ ਜੇ ਤੁੰਗ ਦੀ ਵਿਚਾਰਧਾਰਾ ਨੂੰ ਆਤਮਸਾਤ ਕਰ ਲੈਂਦਾ ਹੈ। ਇਹ ਪਾਰਟੀ ਆਰਥਿਕਤਾ ਦੀ ਲੜਾਈ ਤੱਕ ਸੀਮਤ ਨਾ ਰਹਿੰਦੇ ਹੋਏ, ਸਿਆਸੀ ਲੀਹ ਦੁਆਰਾ ਸੱਤਾ ਹਥਿਆਉਣ ਦਾ ਪ੍ਰੋਗਰਾਮ ਵਿੱਢਦੀ ਹੈ। ਸੰਤ ਰਾਮ ਉਦਾਸੀ ਇਸ ਲੀਹ ’ਤੇ ਚਲਦੇ ਹੋਏ 1977 ਈ. ਤੱਕ (ਪਾਰਟੀ ਖਿੰਡਾਅ ਤੱਕ) ਤੱਤੀ ਸੁਰ ਦੀ ਕਵਿਤਾ ਲਿਖਦਾ ਹੈ, ਜਿਸ ਕਾਰਨ ਉਸ ਨੂੰ ਜੇਲ੍ਹ ਦੀ ਸਜ਼ਾ ਹੁੰਦੀ ਹੈ। ਉਸ ਨੂੰ ਸਮੇਤ ਪਰਿਵਾਰ ਦੇ ਆਰਥਿਕ, ਸਰੀਰਕ, ਮਾਨਸਿਕ ਅਤੇ ਸਮਾਜਿਕ ਜਾਤੀ ਉਤਪੀੜਨ ਵਿਚੋਂ ਗੁਜ਼ਰਨਾ ਪੈਂਦਾ ਹੈ। ਉਹ 1980 ਈ. ਤੋਂ ਬਾਅਦ ਖਾਲਿਸਤਾਨੀ ਮੁੱਦੇ ਨੂੰ ਕੌਮੀ ਮੁੱਦਾ ਸਮਝਣਾ ਸ਼ੁਰੂ ਕਰ ਦਿੰਦਾ ਹੈ ਪਰ ਕਮਿਊਨਿਸਟ ਪਾਰਟੀਆਂ ਖਾਲਿਸਤਾਨ ਦੇ ਵਿਰੋਧ ਦੇ ਪੈਂਤੜੇ ਨੂੰ ਅਪਣਾ ਚੁੱਕੀਆਂ ਸਨ, ਜਿਸ ਕਾਰਨ ਕੁੱਝ ਕੁ ਨਕਸਲੀ ਖੇਮਿਆਂ ਵਿਚ ਸੰਤ ਰਾਮ ਉਦਾਸੀ ਨੂੰ ਲੋਕ ਕਵੀ ਦੀ ਥਾਂ ਨੋਟ ਕਵੀ ਅਤੇ ਲਹੂ ਦੇ ਕਵੀ ਦੀ ਥਾਂ ਸ਼ਰਾਬੀ ਕਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਇਸ ਦਾ ਇੱਕ ਕਾਰਨ 26 ਜਨਵਰੀ ਨੂੰ ਦਿੱਲੀ ਲਾਲ ਕਿਲ੍ਹੇ ’ਤੇ ਗਾਣਾ ਪੇਸ਼ ਕਰਨਾ ਸੀ। ਦੂਜਾ ਕਾਰਨ ਮੋਹਨ ਸਿੰਘ ਫਾਊਂਡੇਸ਼ਨ ਦੇ ਸਰਪ੍ਰਸਤ ਜਗਦੇਵ ਸਿੰਘ ਜੱਗੋਵਾਲੀ ਵੱਲੋਂ ਉਦਾਸੀ ਨੂੰ ਸਿੱਕਿਆਂ ਨਾਲ ਤੋਲਣਾ ਸੀ। ਇਸ ਤਰ੍ਹਾਂ ਉਸ ਦੀ ਸੁਤੰਤਰ ਰਾਏ ਨੂੰ ਸਥਾਪਤ ਇਨਕਲਾਬੀ ਬਿੰਬ ਅਤੇ ਜਾਤੀ-ਜਮਾਤੀ ਦਬਾਅ ਨੇ ਹਾਸ਼ੀਏ ਤੇ ਕਰ ਦਿੱਤਾ। ਨਤੀਜੇ ਵਜੋਂ ਉਹ ਜੀਵਨ ਦੇ ਆਖਰੀ ਪੜਾਅ ਤੇ ਖਾਲਿਸਤਾਨੀਆਂ ਅਤੇ ਕਮਿਊਨਿਸਟਾਂ ਦੇ ਆਪਸੀ ਅਤੇ ਸਰਕਾਰ ਦੁਆਰਾ ਕੀਤੇ ਕਤਲਾਂ ਕਾਰਨ ਮਾਨਸਿਕ ਦੁੱਖ ਹੰਢਾਉਂਦਾ ਅਰਧ ਪਾਗਲ ਹੋ ਜਾਂਦਾ ਹੈ। ਉਹ ਇਸ ਮਾਨਸਿਕ ਪੀੜਾ ਤੇ ਦਵੰਦ ਗ੍ਰਸਤ ਸਥਿਤੀ ਕਾਰਨ 6 ਨਵੰਬਰ 1986 ਈ. ਨੂੰ ਸੰਸਾਰ ਨੂੰ ਛੱਡ ਜਾਂਦਾ ਹੈ। |
Keywords | ਜਾਤ, ਜਮਾਤ ਅਤੇ ਸੰਘਰਸ਼ |
Field | Arts |
Published In | Volume 16, Issue 2, July-December 2025 |
Published On | 2025-09-01 |
Cite This | ਸੰਤ ਰਾਮ ਉਦਾਸੀ ਦੀਆਂ ਚਿੱਠੀਆਂ: ਜਾਤ, ਜਮਾਤ ਅਤੇ ਸੰਘਰਸ਼ - ਜਗਤਾਰ ਸਿੰਘ - IJAIDR Volume 16, Issue 2, July-December 2025. DOI 10.71097/IJAIDR.v16.i2.1545 |
DOI | https://doi.org/10.71097/IJAIDR.v16.i2.1545 |
Short DOI | https://doi.org/g92j9g |
Share this


CrossRef DOI is assigned to each research paper published in our journal.
IJAIDR DOI prefix is
10.71097/IJAIDR
Downloads
All research papers published on this website are licensed under Creative Commons Attribution-ShareAlike 4.0 International License, and all rights belong to their respective authors/researchers.
